ਵਰੁਣ-ਆਲਿਆ ਦੀ ਜੋੜੀ ‘ਕਲੰਕ’ ਤੋਂ ਬਾਅਦ ਵੀ ਕਰੇਗੀ ਧਮਾਲ

  • Latest News,Images,Videos & Music going Viral now - Viralcast.io

Home / ਮਨੋਰੰਜਨ / ਵਰੁਣ-ਆਲਿਆ ਦੀ ਜੋੜੀ ‘ਕਲੰਕ’ ਤੋਂ ਬਾਅਦ ਵੀ ਕਰੇਗੀ ਧਮਾਲ ਵਰੁਣ-ਆਲਿਆ ਦੀ ਜੋੜੀ ‘ਕਲੰਕ’ ਤੋਂ ਬਾਅਦ ਵੀ ਕਰੇਗੀ ਧਮਾਲ

2 days ago

Spread the love

ਬਾਲੀਵੁੱਡ ‘ਚ ਹਿੱਟ ਫ਼ਿਲਮਾਂ ਦੀ ਮਸ਼ੀਨ ਅਕਸ਼ੈ ਕੁਮਾਰ ਹੀ ਨਹੀ ਸਗੋਂ ਨਵੀਂ ਜੈਨਰੇਸ਼ਨ ਦੇ ਵਰੁਣ ਧਵਨ ਅਤੇ ਆਲਿਆ ਭੱਟ ਵੀ ਹਨ। ਇਹ ਦੋਵੇਂ ਸਟਾਰ ਜਦੋਂ ਵੀ ਸਕਰੀਨ ‘ਤੇ ਆਉਂਦੇ ਹਨ ਤਾਂ ਫ਼ਿਲਮ ਦੇ ਹਿੱਟ ਹੋਣ ਦੀ ਗਾਰੰਟੀ ਬਣ ਜਾਂਦੇ ਹਨ। ਜਲਦੀ ਹੀ ਵਰੁਣ-ਆਲਿਆ, ਕਰਨ ਜੌਹਰ ਦੀ ਫ਼ਿਲਮ ‘ਕਲੰਕ’ ‘ਚ ਨਜ਼ਰ ਆਉਣਗੇ।

ਹੁਣ ਖ਼ਬਰਾਂ ਨੇ ਕਿ ਸਿਰਫ ‘ਕਲੰਕ’ ਹੀ ਨਹੀ ਦੋਵੇਂ ਇਸ ਤੋਂ ਬਾਅਦ ਇੱਕ ਹੋਰ ਪ੍ਰੋਜੈਕਟ ‘ਚ ਨਜ਼ਰ ਆਉਣਗੇ। ਜਿਸ ਬਾਰੇ ਖੁਲਾਸਾ ਖੁਦ ਵਰੁਣ ਧਵਨ ਨੇ ਕੀਤਾ ਹੈ। ਹਾਲ ਹੀ ‘ਚ ਵਰੁਣ ਨੂੰ ਉਸ ਦੀ ਇੱਕ ਫੈਨ ਨੇ ਟਵੀਟ ਕਰ ਕਿਹਾ ਕਿ ਉਹ ਵਰਣੁ ਅਤੇ ਆਲਿਆ ਨੂੰ ਸਕਰੀਨ ‘ਤੇ ਦੇਖਣਾ ਚਾਹੁੰਦੀ ਹੈ। ਤਾਂ ਵਰੁਣ ਨੇ ਆਪਣੀ ਫੈਨ ਨੂੰ ਕਿਹਾ, “ਕਲੰਕ ਅਤੇ ਇੱਕ ਹੋਰ ਸਰਪ੍ਰਾਈਜ਼ ਅਗਲੇ ਸਾਲ,, ਸ਼ਸ਼ਸ਼”।

‘ਕਲੰਕ’ ਇਸੇ ਸਾਲ ਰਿਲੀਜ਼ ਹੋਣੌੀ ਹੈ। ਇਸ ਦੇ ਨਾਲ ਹੀ ਵਰੁਣ ਆਪਣੀ ਅਗਲੀ ਫ਼ਿਲਮ ‘ਏਬੀਸੀਡੀ-3’ ਦੀ ਸ਼ੂਟਿੰਗ ‘ਚ ਬਿਜ਼ੀ ਹੋ ਜਾਣਗੇ ਅਤੇ ਆਲਿਆ ਕੋਲ ਵੀ ‘ਬ੍ਰਹਮਾਸਤਰ’ ਅਤੇ ‘ਕਲੰਕ’ ਤੋਂ ਬਾਅਦ ਹੋਮ ਪ੍ਰੋਡਕਸ਼ਨ ਦੀ ‘ਸੜਕ-2’ ਹੈ। ਹੋ ਸਕਦਾ ਹੈ ਕਿ ਇਨ੍ਹਾਂ ਤੋਂ ਬਾਅਦ ਦੋਵੇਂ ਆਪਣੀ ਪੰਜਵੀਂ ਫ਼ਿਲਮ ਦੇ ਨਾਂਅ ਦਾ ਐਲਾਨ ਕਰਨ।

2019-01-12 editor

Related Articles

ਸਕਰੀਨ ‘ਤੇ ਇੱਕ ਵਾਰ ਫੇਰ ਨਜ਼ਰ ਆਉਣਗੇ ਅਮਿਤਾਭ ਤੇ ਐਸ਼ਵਰਿਆ

2 days ago

ਦਬੰਗ-3 ਦੀ ਸ਼ੂਟਿੰਗ ਛੇਤੀ ਸ਼ੁਰੂ ਕਰੇਗੀ ਸੋਨਾਕਸ਼ੀ

2 days ago

ਦੀਪਿਕਾ ਤੋਂ ਬਾਅਦ ਹੁਣ ਮਾਨੁਸ਼ੀ ਛਿੱਲਰ ਨੂੰ ਲਾਂਚ ਕਰੇਗੀ ਫਰਾਹ ਖ਼ਾਨ

2 days ago

1 ਫਰਵਰੀ ਨੂੰ ਤਰਸੇਮ ਅਤੇ ਨੀਰੂ ਪੜ੍ਹਾਉਣਗੇ ‘ਊੜਾ-ਐੜਾ’

10 days ago

ਫਿਲਮ ‘ABCD 3’ ‘ਚ ਕੈਟਰੀਨਾ ਕੈਫ ਦੀ ਜਗ੍ਹਾ ਲਵੇਗੀ ਸਾਰਾ ਅਲੀ ਖਾਨ !

10 days ago