ਆਲ ਇੰਡੀਆ ਇੰਟਰ-ਯੂਨੀਵਰਸਿਟੀ ਫੈਂਸਿੰਗ ਚੈਂਪੀਅਨਸ਼ਿਪ 2018-19 ਸੰਪਨ

  • Latest News,Images,Videos & Music going Viral now - Viralcast.io

ਅੰਮ੍ਰਿਤਸਰ, 11 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਆਲ ਇੰਡੀਆ ਇੰਟਰ-ਯੂਨੀਵਰਸਿਟੀ ਫੈਂਸਿੰਗ ਚੈਂਪੀਅਨਸ਼ਿਪ 2018-19 ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੰਪਨ ਹੋ ਗਈ।ਜਿਸ ਵਿਚ 53 ਪੁਰਸ਼ਾਂ ਅਤੇ 51 ਇਸਤਰੀਆਂ ਦੀਆਂ ਟੀਮਾਂ ਨੇ ਭਾਗ ਲਿਆ।ਐਲਾਨੇ ਗਏ ਨਤੀਜਿਆਂ ਅਨੁਸਾਰ ਪੁਰਸ਼ ਵਰਗ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪਹਿਲਾ, ਪੰਜਾਬ ਯੂਨੀਵਰਸਿਟੀ ਚੰਡੀਗੜ ਨੇ ਦੂਜਾ ਅਤੇ ਬੀ.ਆਰ.ਬੀ.ਏ.ਐਮ.ਯੂ.ਔਰੰਗਾਬਾਦ ਨੇ ਤੀਜਾ ਸਥਾਨ ਹਾਸਲ ਕੀਤਾ।ਇਸੇ ਤਰਾਂ ਔਰਤਾਂ ਦੇ ਵਰਗ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹਿਲੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੂਜੇ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੀਜੇ ਸਥਾਨ `ਤੇ ਰਹੀ।

The post ਆਲ ਇੰਡੀਆ ਇੰਟਰ-ਯੂਨੀਵਰਸਿਟੀ ਫੈਂਸਿੰਗ ਚੈਂਪੀਅਨਸ਼ਿਪ 2018-19 ਸੰਪਨ appeared first on Punjab Post.