ਆਲ ਇੰਡੀਆ ਇੰਟਰ-ਯੂਨੀਵਰਸਿਟੀ ਫੈਂਸਿੰਗ ਚੈਂਪੀਅਨਸ਼ਿਪ ‘ਚ ਜੀ.ਐਨ.ਡੀ.ਯੂ ਤੇ ਪੰਜਾਬ ਯੂਨੀਵਰਸਿਟੀ ਮੋਹਰੀ

  • Latest News,Images,Videos & Music going Viral now - Viralcast.io

ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਚਾਰ ਦਿਨਾਂ ਆਲ ਇੰਡੀਆ ਇੰਟਰ-ਯੂਨੀਵਰਸਿਟੀ ਫੈਂਸਿੰਗ (ਪੁਰਸ਼ ਅਤੇ ਮਹਿਲਾ) ਚੈਂਪੀਅਨਸ਼ਿਪ 2018-19 ਦੇ ਮੁਕਾਬਲੇ ‘ਚ ਪਹਿਲੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਦੀ ਝੰਡੀ ਰਹੀ।ਦੋਵਾਂ ਯੂਨੀਵਰਸਿਟੀਆਂ ਦੇ ਖਿਡਾਰੀਆਂ ਦਾ ਗੋਲਡ ਮੈਡਲ ਤੇ ਕਬਜ਼ਾ ਹੋਇਆ।ਫੋਇਲ (ਪੁਰਸ਼) ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਗੋਲਡ ਮੈਡਲ ਮਿਲਿਆ।ਜਦੋਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ ਨੂੰ ਸਬਰੇ (ਮਹਿਲਾ) ਟੀਮ ਦੇ ਵਿੱਚ ਗੋਲਡ ਮੈਡਲ ਮਿਲਿਆ ਹੈ, ਜਦੋਂ ਕਿ ਫਾਇਲ (ਪੁਰਸ਼) ਦੇ ਵਿੱਚ ਸਿਲਵਰ ਮੈਡਲ। ਗੁਰੂ ਨਾਨਾਕ ਦੇਵ ਯੂਨੀਵਰਸਿਟੀ ਈ.ਪੀ (ਪੁਰਸ਼) ਵਿੱਚ ਵੀ ਪਹਿਲੇ ਸਥਾਨ ਤੇ ਰਹੀ ਹੈ। ਮਨੀਪੁਰ ਯੂਨੀਵਰਸਿਟੀ ਇਸੇ ਸ਼੍ਰੇਣੀ ਵਿੱਚ ਹੀ ਦੁਸਰੇ ਸਥਾਨ ਤੇ ਅਨਾ ਯੂਨੀਵਰਸਿਟੀ ਚੈਨਈ ਤੀਸਰੇ ਸਥਾਨ ਤੇ ਰਹੀ।ਸਬਰੇ (ਮਹਿਲਾ) ਟੀਮ ਜਿਸ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ ਨੇ ਗੋਲਡ ਮੈਡਲ ਜਿਤਿਆ ਹੈ ਦੇ ਵਿੱਚ ਗੁਰੂ ਨਾਨਾਕ ਦੇਵ ਯੂਨੀਵਰਸਿਟੀ ਨੂੰ ਸਿਲਵਰ ਮੈਡਲ ਅਤੇ ਮਨੀਪੁਰ ਯੂਨੀਵਰਸਿਟੀ ਨੂੰ ਕਾਂਸੇ ਦਾ ਮੈਡਲ ਮਿਲਿਆ ਹੈ। ਗੁਰੂ ਨਾਨਾਕ ਦੇਵ ਯੂਨੀਵਰਸਿਟੀ ਦੇ ਸਹਾਇਕ ਸਪੋਰਟਸ ਡਾਇਰੈਕਟਰ ਡਾ. ਕੰਵਰ ਮੰਦੀਪ ਸਿੰਘ ਨੇ ਦੱਸਿਆ ਕਿ ਅੱਜ ਦੁਸਰੇ ਦਿਨ ਵੀ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਟੀਮਾਂ ਵਿੱਚ ਜਬਰਦਸਤ ਅਤੇ ਦਿਲਚਸਪ ਮੁਕਾਬਲੇ ਹੋਏ।ਜਿਨ੍ਹਾਂ ਦੇ ਨਤੀਜੇ ਦੇਰ ਸ਼ਾਮ ਨੂੰ ਅਲਾਨੇ ਜਾਣਗੇ।

The post ਆਲ ਇੰਡੀਆ ਇੰਟਰ-ਯੂਨੀਵਰਸਿਟੀ ਫੈਂਸਿੰਗ ਚੈਂਪੀਅਨਸ਼ਿਪ ‘ਚ ਜੀ.ਐਨ.ਡੀ.ਯੂ ਤੇ ਪੰਜਾਬ ਯੂਨੀਵਰਸਿਟੀ ਮੋਹਰੀ appeared first on Punjab Post.