ਕਬੱਡੀ ਨੂੰ ਸਮਰਪਿਤ ਕੀਤਾ ਆਪਣਾ ਬਚਪਨ, ਸੱਟ ਨੇ ਬਦਲੀ ਅਜਿਹੀ ਜ਼ਿੰਦਗੀ ਕਿ ਚਲੀ ਗਈ ਅੱਖਾਂ ਦੀ ਰੌਸ਼ਨੀ

  • Latest News,Images,Videos & Music going Viral now - Viralcast.io

ਪੁਣੇ ਵਿੱਚ ਭਾਰਤੀ ਖੇਡ ਮੰਤਰਾਲਾ ਦੇਸ਼ ਭਰ ਵਿੱਚੋਂ ਟੈਲੈਂਟ ਭਾਲਣ ਦੇ ਲਈ ਖੇਲੋ ਇੰਡੀਆ ਯੂਥ ਗੇਮਜ਼ ਦਾ ਪ੍ਰਬੰਧ ਕਰ ਰਿਹੈ ਤਾਂ ਜੋ ਹੇਠਲੇ ਪੱਧਰ ਦੇ ਉਹ ਖਿਡਾਰੀ ਸਾਹਮਣੇ ਆਉਣ ਜੋ ਓਲੰਪਿਕ ਵਰਗੀਆਂ ਖੇਡਾਂ ਵਿੱਚ ਦੇਸ਼ ਦਾ ਨਾਮ ਚਮਕਾ ਸਕਣ ਪਰ ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਉਸ ਖਿਡਾਰੀ ਨਾਲ ਜਿਸ ਨੇ ਬਹੁਤ ਵੱਡੇ ਪੱਧਰ ਤੇ ਬੇਸ਼ੱਕ ਮੈਡਲ ਨਾ ਜਿੱਤੇ ਹੋਣ ਪਰ ਕਬੱਡੀ ਨੂੰ ਆਪਣਾ ਬਚਪਨ ਦੇ ਦਿੱਤਾ ਸੀ ਪਰ ਕਿਸਮਤ ਨੇ ਸਾਥ ਨਹੀਂ ਦਿੱਤਾ। ਕਬੱਡੀ ਖੇਡਦੇ ਸਮੇਂ ਅਜਿਹੀ ਸੱਟ ਵੱਜੀ ਕਿ ਜਗਦੀਪ ਸਿੰਘ ਦੇ ਸਾਰੇ ਸੁਪਨੇ ਟੁੱਟ ਗਏ, ਜਗਦੀਪ ਕਬੱਡੀ ਤੋਂ ਦੂਰ ਹੋਇਆ ਤੇ ਬੈੱਡ ਤੇ ਆ ਗਿਆ। ਦਵਾਈਆਂ ਨਾਲ ਜਗਦੀਪ ਨੇ ਸਿਹਤਯਾਬ ਹੋਣ ਦੀ ਕੋਸ਼ਿਸ਼ ਕੀਤੀ, ਮੁੜ ਆਪਣੇ ਪੈਰਾਂ ਤੇ ਖੜਾ ਵੀ ਹੋਇਆ ਪਰ ਦਵਾਈਆਂ ਦੇ ਸਾਈਡ ਇਫੈਕਟ ਨੇ ਉਸਦੇ ਲੀਵਰ ਤੇ ਅਸਰ ਪਾਇਆ ਤੇ ਅੱਖਾਂ ਦੀ ਰੌਸ਼ਨੀ ਵੀ ਖੋਹ ਲਈ। ਪਰਿਵਾਰ ਵਿੱਚ ਬੁੱਢੇ ਮਾਪੇ ਨੇ, ਪਤਨੀ ਹੈ ਤੇ ਬੱਚੇ ਨੇ ਜਿਨ੍ਹਾਂ ਨੂੰ ਉਮੀਦ ਸੀ ਕੀ ਜਗਦੀਪ ਉਹਨਾਂ ਦਾ ਸਹਾਰਾ ਬਣੇਗਾ ਪਰ ਇਹ ਸਾਰੇ ਹੁਣ ਉਸ ਦਾ ਸਹਾਰਾ ਬਣ ਰਹੇ ਹਨ। ਜਗਦੀਪ ਦੀ ਕਹਾਣੀ ਵਿੱਚ ਮੈਡਲਾਂ ਦੇ ਢੇਰ ਬੇਸ਼ੱਕ ਨਾ ਹੋਣ ਪਰ ਉਹਨਾਂ ਖਿਡਾਰੀਆਂ ਦਾ ਦਰਦ ਜ਼ਰੂਰ ਹੈ ਜੋ ਸੋਪਰਟਸ ਨੂੰ ਆਪਣਾ ਕਿੱਤਾ ਬਣਾਉਣ ਲਈ ਆਪਣਾ ਸਭ ਕੁਝ ਦਾਅ ਉੱਤੇ ਲਗਾ ਦਿੰਦੇ ਨੇ ਪਰ ਖੇਡ ਦੌਰਾਨ ਲੱਗੀ ਇੱਕ ਸੱਟ ਉਹਨਾਂ ਦੀ ਜਿੰਦਗੀ ਬਰਬਾਦ ਕਰ ਦਿੰਦੀ ਹੈ। ਸਵਾਲ ਹੁੰਦੈ ਕਿ ਮਾਪੇ ਆਪਣੇ ਬੱਚਿਆਂ ਨੂੰ ਡਾਕਟਰ ਇੰਜੀਨਿਅਰ ਹੀ ਕਿਉਂ ਬਣਾਉਣਾ ਚਾਹੁੰਦੇ ਨੇ, ਕੋਈ ਖਿਡਾਰੀ ਕਿਉਂ ਨਹੀਂ ਬਣਾਉਣਾ ਚਾਹੁੰਦਾ ਤਾਂ ਇਸ ਸਵਾਲ ਦਾ ਜਵਾਬ ਜਗਦੀਪ ਸਿੰਘ ਹੈ।